Pixel ਕੈਮਰੇ ਨਾਲ ਕੋਈ ਵੀ ਪਲ ਨਾ ਖੁੰਝਾਓ! ਪੋਰਟਰੇਟ, ਨਾਈਟ ਕੈਮਰਾ, ਟਾਈਮ ਲੈਪਸ ਅਤੇ ਸਿਨੇਮੈਟਿਕ ਬਲੱਰ ਵਰਗੀਆਂ ਵਿਸ਼ੇਸ਼ਤਾਵਾਂ ਦੀ ਵਰਤੋਂ ਕਰ ਕੇ ਸ਼ਾਨਦਾਰ ਫ਼ੋਟੋਆਂ ਖਿੱਚੋ ਅਤੇ ਵੀਡੀਓ ਬਣਾਓ।
ਸ਼ਾਨਦਾਰ ਫ਼ੋਟੋਆਂ ਖਿੱਚੋ
• ਐਕਸਪੋਜਰ ਅਤੇ ਵਾਈਟ ਬੈਲੰਸ ਕੰਟਰੋਲਾਂ ਵਾਲਾ HDR+ ਮੋਡ - HDR+ ਦੀ ਵਰਤੋਂ ਨਾਲ ਬਿਹਤਰੀਨ ਫ਼ੋਟੋਆਂ ਖਿੱਚੋ, ਖਾਸ ਤੌਰ 'ਤੇ ਘੱਟ ਰੋਸ਼ਨੀ ਜਾਂ ਬੈਕਲਿਟ ਦ੍ਰਿਸ਼ਾਂ ਵਿੱਚ।
• ਨਾਈਟ ਕੈਮਰਾ - ਤੁਹਾਨੂੰ ਦੁਬਾਰਾ ਕਦੇ ਵੀ ਆਪਣੀ ਫਲੈਸ਼ ਦੀ ਵਰਤੋਂ ਕਰਨ ਦੀ ਲੋੜ ਨਹੀਂ ਪਵੇਗੀ। ਨਾਈਟ ਕੈਮਰਾ ਉਨ੍ਹਾਂ ਸਾਰੇ ਵੇਰਵਿਆਂ ਅਤੇ ਰੰਗਾਂ ਨੂੰ ਉਭਾਰਦਾ ਹੈ, ਜੋ ਹਨੇਰੇ ਵਿੱਚ ਗੁਆਚ ਜਾਂਦੇ ਹਨ। ਤੁਸੀਂ ਐਸਟ੍ਰੋਫ਼ੋਟੋਗ੍ਰਾਫ਼ੀ ਨਾਲ ਅਕਾਸ਼ ਗੰਗਾ ਦੀਆਂ ਵੀ ਫ਼ੋਟੋਆਂ ਖਿੱਚ ਸਕਦੇ ਹੋ!
• ਕੈਮਰਾ ਕੋਚ - ਬਿਹਤਰ ਫ਼ੋਟੋਆਂ ਖਿੱਚਣ ਲਈ Gemini ਮਾਡਲਾਂ ਦੀ ਮਦਦ ਨਾਲ ਸੁਝਾਅ ਅਤੇ ਮਾਰਗ-ਦਰਸ਼ਨ ਪ੍ਰਾਪਤ ਕਰੋ
• ਆਟੋ ਬੈੱਸਟ ਲੁੱਕ - ਸ਼ਟਰ ਬਟਨ ਨੂੰ ਇੱਕ ਵਾਰ ਦਬਾਓ ਅਤੇ ਆਪਣੇ ਕਿਸੇ ਵੀ ਦੋਸਤ ਦਾ ਕੋਈ ਵੀ ਪਲ ਨਾ ਖੁੰਝਾਓ
• ਸੁਪਰ ਰੈਜ਼ੋਲਿਊਸ਼ਨ ਜ਼ੂਮ - ਦੂਰ ਤੋਂ ਬਹੁਤ ਨੇੜੇ ਦੀਆਂ ਫ਼ੋਟੋਆਂ ਖਿੱਚੋ। ਜਦੋਂ ਤੁਸੀਂ ਜ਼ੂਮ ਵਧਾਉਂਦੇ ਹੋ, ਤਾਂ ਸੁਪਰ ਰੈਜ਼ੋਲਿਊਸ਼ਨ ਜ਼ੂਮ ਤੁਹਾਡੀਆਂ ਤਸਵੀਰਾਂ ਨੂੰ ਜ਼ਿਆਦਾ ਸਪਸ਼ਟ ਬਣਾਉਂਦਾ ਹੈ।
• ਪ੍ਰੋ ਰੈਜ਼ੋਲਿਊਸ਼ਨ ਜ਼ੂਮ - 100x ਤੱਕ ਜ਼ੂਮ ਕਰੋ, ਇਹ ਸੁਵਿਧਾ ਅਡਵਾਂਸ ਜਨਰੇਟਿਵ ਇਮੇਜਿੰਗ ਮਾਡਲ ਦੀ ਮਦਦ ਨਾਲ ਕੰਮ ਕਰਦੀ ਹੈ
• ਮੈਨੂੰ ਸ਼ਾਮਲ ਕਰੋ - ਫ਼ੋਟੋ ਖਿੱਚਣ ਵਾਲੇ ਵਿਅਕਤੀ ਸਮੇਤ ਪੂਰੇ ਗਰੁੱਪ ਨੂੰ ਆਪਣੀਆਂ ਤਸਵੀਰਾਂ ਵਿੱਚ ਸ਼ਾਮਲ ਕਰੋ
• ਲਾਂਗ ਐਕਸਪੋਜਰ - ਕਿਸੇ ਦ੍ਰਿਸ਼ ਵਿੱਚ ਚਲਦੀਆਂ ਚੀਜ਼ਾਂ 'ਤੇ ਰਚਨਾਤਮਕ ਧੁੰਦਲਾਪਣ ਸ਼ਾਮਲ ਕਰੋ
• ਐਕਸ਼ਨ ਪੈਨ - ਕਿਸੇ ਚੀਜ਼ ਨੂੰ ਫੋਕਸ ਵਿੱਚ ਰੱਖਦੇ ਹੋਏ ਬੈਕਗ੍ਰਾਊਂਡ ਵਿੱਚ ਰਚਨਾਤਮਕ ਧੁੰਦਲਾਪਣ ਸ਼ਾਮਲ ਕਰੋ
• ਮੈਕਰੋ ਫੋਕਸ - ਛੋਟੀਆਂ ਤੋਂ ਛੋਟੀਆਂ ਚੀਜ਼ਾਂ ਵਿੱਚ ਵੀ ਚਮਕਦਾਰ ਰੰਗ ਅਤੇ ਸ਼ਾਨਦਾਰ ਕੰਟ੍ਰਾਸਟ
• ਪ੍ਰੋ ਕੰਟਰੋਲ - ਸ਼ਟਰ ਸਪੀਡ, ISO ਅਤੇ ਹੋਰ ਬਹੁਤ ਸਾਰੀਆਂ ਅਡਵਾਂਸ ਕੈਮਰਾ ਸੈਟਿੰਗਾਂ ਨੂੰ ਅਣਲਾਕ ਕਰੋ
ਹਰ ਵਾਰ ਬਿਹਤਰੀਨ ਵੀਡੀਓ ਬਣਾਓ
• ਵੀਡੀਓ ਬੂਸਟ - ਕਲਾਊਡ ਵਿੱਚ AI ਪ੍ਰਕਿਰਿਆ ਰਾਹੀਂ ਬਿਹਤਰੀਨ ਕੁਆਲਿਟੀ ਦੇ ਵੀਡੀਓ ਪ੍ਰਾਪਤ ਕਰੋ
• ਨਾਈਟ ਕੈਮਰਾ ਵੀਡੀਓ - ਹਨੇਰਾ ਹੋਣ ਤੋਂ ਬਾਅਦ ਵੀ, ਸਾਰੇ ਪਲ ਬਿਹਤਰੀਨ ਕੁਆਲਿਟੀ ਵਿੱਚ ਰਿਕਾਰਡ ਕਰੋ
• ਭੀੜ ਵਾਲੀਆਂ ਥਾਵਾਂ 'ਤੇ ਵੀ, ਸਾਫ਼ ਆਡੀਓ ਦੇ ਨਾਲ ਸ਼ਾਨਦਾਰ ਰੈਜ਼ੋਲਿਊਸ਼ਨ ਵਿੱਚ ਹਾਈ-ਫ਼ਿਡੈਲਿਟੀ ਵਾਲੇ ਵੀਡੀਓ ਆਸਾਨੀ ਨਾਲ ਰਿਕਾਰਡ ਕਰੋ
• ਸਿਨੇਮੈਟਿਕ ਬਲੱਰ - ਕਿਸੇ ਚੀਜ਼ ਦੇ ਪਿੱਛੇ ਦਾ ਬੈਕਗ੍ਰਾਊਂਡ ਧੁੰਦਲਾ ਕਰ ਕੇ ਸਿਨੇਮੈਟਿਕ ਪ੍ਰਭਾਵ ਬਣਾਓ
• ਸਿਨੇਮੈਟਿਕ ਪੈਨ - ਆਪਣੇ ਫ਼ੋਨ ਦੀ ਪੈਨਿੰਗ ਹਲਚਲ ਨੂੰ ਧੀਮਾ ਕਰੋ
• ਲੰਬੇ ਦ੍ਰਿਸ਼ ਵਾਲੀ ਫ਼ੋਟੋ - ਪੂਰਵ-ਨਿਰਧਾਰਿਤ ਫ਼ੋਟੋ ਮੋਡ ਵਿੱਚ ਬਸ ਸ਼ਟਰ ਕੁੰਜੀ ਨੂੰ ਦਬਾਈ ਰੱਖ ਕੇ ਆਮ, ਤਤਕਾਲ ਵੀਡੀਓ ਬਣਾਓ
ਲੋੜਾਂ - Pixel ਕੈਮਰੇ ਦਾ ਨਵੀਨਤਮ ਵਰਜਨ ਸਿਰਫ਼ Android 16 ਅਤੇ ਇਸ ਤੋਂ ਬਾਅਦ ਵਾਲੇ ਵਰਜਨਾਂ 'ਤੇ ਚੱਲ ਰਹੇ Pixel ਡੀਵਾਈਸਾਂ 'ਤੇ ਹੀ ਕੰਮ ਕਰਦਾ ਹੈ। Wear OS ਲਈ Pixel ਕੈਮਰੇ ਦਾ ਨਵੀਨਤਮ ਵਰਜਨ ਸਿਰਫ਼ Pixel ਫ਼ੋਨਾਂ ਨਾਲ ਕਨੈਕਟ ਕੀਤੇ Wear OS 5.1 (ਅਤੇ ਇਸ ਤੋਂ ਬਾਅਦ ਵਾਲੇ) ਡੀਵਾਈਸਾਂ 'ਤੇ ਹੀ ਕੰਮ ਕਰਦਾ ਹੈ। ਕੁਝ ਵਿਸ਼ੇਸ਼ਤਾਵਾਂ ਸਾਰੇ ਡੀਵਾਈਸਾਂ 'ਤੇ ਉਪਲਬਧ ਨਹੀਂ ਹਨ।
ਅੱਪਡੇਟ ਕਰਨ ਦੀ ਤਾਰੀਖ
30 ਅਕਤੂ 2025